Email: request@harmanradio.com
Telegram: @harmanradio (+917508014489)
Phone: +61285992811

ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥

ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥

ਇਹ ਸ਼ਬਦ ਗੁਰੁ ਅਮਰਦਾਸ ਜੀ ਨੇ ਸਿਰੀਰਾਗ ਵਿੱਚ ਪੰਨਾ 67 ਉੱਤੇ ਦਰਜ ਕੀਤਾ ਹੈ। ਜਦੋਂ ਵੀ ਗੁਰਬਾਣੀ ਦੀ ਮਹਾਨਤਾ ਨੂੰ ਕੋਈ ਦੱਸਦਾ ਹੈ ਤਾਂ ਇਹ ਤੁਕਾਂ ਵਰਤੀਆਂ ਜਾਦੀਆਂ ਹਨ ਅਤੇ ਸਾਡੇ ਅਚੇਤ ਮਨ ਵਿੱਚ ਵਸੀਆਂ ਹੋਈਆਂ ਹਨ। ਤਕਰੀਬਨ ਸਾਰੇ ਹੀ ਧਰਮਾਂ ਵਿੱਚ ਉਸ ਸੱਚੇ ਨਾਮ ਦੀ ਬੜੀ ਮਹਾਨਤਾ ਹੈ ਜਿਸ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ। ਸਾਂਇਸ ਵੀ “ਬਿੱਗ ਬੈਂਗ ਥੀਊਰੀ” ਰਾਹੀਂ ਥੋੜਾ-ਥੋੜਾਂ ਮੰਨ ਰਹੀ ਹੈ ਕਿ ਬ੍ਰਹਿਮੰਡ ਧੁਨੀਆਂ ਤੋਂ ਪ੍ਰਗਟ ਹੁੰਦਾ ਹੈ। ਇਸੇ ਹੀ ਸ਼ਬਦ ਵਿੱਚ ਉਸ ਨਾਮ ਦਾ ਸਾਫ ਵਰਨਣ ਹੈ ਜਿਸ ਇੱਕ ਨਾਮ ਨੂੰ ਪੜਨਾ ਹੈ ਅਤੇ ਬੁਝਣਾ ਹੈ;

ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥

ਪਰ ਇਹ ਨਾਮ ਹੈ ਕੀ? ਇਹ ਕੋਈ ਕੋਈ ਬੁਝਦਾ ਹੈ ਅਤੇ ਇਸੇ ਹੀ ਸ਼ਬਦ ਦੇ ਅਖੀਰ ਵਿੱਚ ਤੀਜੇ ਗੁਰੁ ਸਮਝਾਉਂਦੇ ਹਨ ਕਿ ਗੁਰ ਕੇ ਸ਼ਬਦ ਰਾਹੀਂ ਨਾਮ ਦੀ ਵਡਿਆਈ ਮਿਲਦੀ ਹੈ।

ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥
ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨

ਇਸੇ ਹੀ ਨਾਮ ਨੂੰ ਵੇਦ ਅਤੇ ਉਪਨਿਸ਼ਠ – ਹਰੀ ਨਾਮ, ਜੋਗੀ – ਅਨਹਦ ਨਾਦ ਜਾਂ ਅਲੱਖ ਨਾਮ, ਬਾਈਬਲ – ਵਰਡ ਜਾਂ ਲੋਗੋਸ, ਕੁਰਾਨ – ਕਲਮਾ ਆਦਿ ਕਹਿੰਦੇ ਹਨ। ਸਭ ਦੇ ਅੰਦਰ ਜਿੰਨੇ ਵੀ ਕਣ ਜਾਂ ਐਟਮ ਹਨ, ਉਸੇ ਤੋਂ ਹੀ ਪੈਦਾ ਹੋਏ ਹਨ ਅਤੇ ਇਹ ਗਿਆਨ ਉਸ ਕਰਤੇ ਦੀ ਸੋਝੀ ਬਖਸ਼ਦਾ ਹੈ ਅਤੇ ਇਸੇ ਹੀ ਕਰਕੇ ਮੇਰੇ ਲਈ ਪੂਜਣ ਯੋਗ ਹੈ। ਇਸੇ ਹੀ ਕਰਕੇ ਸਿੱਖ ਵਾਸਤੇ “ਸ਼ਬਦ” ਗੁਰੁ ਹੈ । ਬੇਅਦਬੀ ਕਰਨ ਵਾਲਿਆਂ ਨੂੰ ਸੁਮੱਤ ਆਵੇ, ਇਹੀ ਅਰਦਾਸ ਹੈ।

0 Comments

Leave a Reply