Email: [email protected]
Telegram: @harmanradio
Phone: +61285992811

vox populi : the voice of the people

vox-populiਜਦੋਂ ਅਸੀ ਅਲਟਰਨੇਟਿਵ ਮੀਡੀਆ ਵੱਜੋਂ ਆਪਣੇ ਆਪ ਨੂੰ ਸੋਚਦੇ ਹਾਂ ਤਾਂ ਸਾਡੇ ਲਈ ਇਸ ਨੂੰ ਲੈ ਕੇ ਕੇਂਦਰਤ ਰਹਿਣਾ ਜ਼ਰੂਰੀ ਐ ਕਿ ਅਸੀ ਵਿਦੇਸ਼ ‘ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ‘ਚ ਕੀ ਪੇਸ਼ ਕਰੀਏ । ਇਸ ਸੰਦਰਭ ‘ਚ ਸਾਡੀ ਕੌਸ਼ਿਸ਼ ਸੀ ਕਿ ਕੰਮਕਾਰ ਕਰਦੇ ਪੰਜਾਬੀ ਭਾਈਚਾਰੇ ਤੱਕ ਪੰਜਾਬ ਦਾ ਵਿਸ਼ਾ, ਲੋਕ ਧਾਰਾ, ਸਾਹਿਤ ਸੰਗੀਤ ਅਤੇ ਖਬਰਾਂ ਦੀ ਪਹੁੰਚ ਪੇਸ਼ ਕਰ ਸਕੀਏ । ਇਸ ਨੂੰ ਲੈਕੇ ਅਸੀ ਮਹਿਸੂਸ ਕਰਦੇ ਹਾਂ ਕਿ ਜਦੋਂ ਅਸੀ ਇਸ ਸਭ ਨੂੰ ਸ਼ੁਰੂ ਕੀਤਾ ਸੀ ਉਸ ਸਮੇਂ ਵਟਸ ਅਪ, ਫੇਸਬੁੱਕ ਜਾਂ ਅਜਿਹੇ ਹੋਰ ਸਾਧਨ ਜਿਵੇਂ ਕਿ ਹਰ ਖਬਰੀ ਅਦਾਰੇ ਦੀ ਨਿਜੀ ਅਤਿ ਆਧੁਨਿਕ ਐਪ ਹੈ ਆਦਿ ਜ਼ਿਆਦਾ ਸਰਗਰਮ ਨਹੀਂ ਸਨ ਸੋ ਅਜਿਹੇ ਹਾਲ ‘ਚ ਮੌਜੂਦਾ ਸਮੇਂ ਖਬਰਾਂ ਤੱਕ ਸਾਡੇ ਸਰੋਤਿਆਂ ਦੀ ਪਹੁੰਚ ਸਾਡੇ ਨਾਲੋਂ ਵੀ ਤੇਜ ਹੈ ।

ਅਜਿਹੇ ‘ਚ ਖਬਰਾਂ ਦਾ ਵਿਸਥਾਰਤ ਮਸੌਦਾ ਰੇਡਿਓ ‘ਤੇ ਪੇਸ਼ ਕਰਨ ਦਾ ਕੋਈ ਅਧਾਰ ਨਹੀਂ ਬੱਝਦਾ । ਇਸ ਲਈ ਅਸੀ ਖਬਰਸਾਰ ਬੰਦ ਕਰ ਰਹੇ ਹਾਂ । ਇਹ ਕੋਈ ਬਹੁਤਾ ਵਧੀਆ ਖਿਆਲ ਨਹੀਂ ਕਿ ਜਿਹਨਾਂ ਖਬਰਾਂ ਬਾਰੇ ਪਹਿਲਾਂ ਹੀ ਪਹੁੰਚ ਵਧੇਰੇ ਐ ਅਸੀ ਉਹੋ ਸੁਣਾਈ ਜਾਈਏ ।

ਅਸੀ ਹੁਣ ਚਾਹੁੰਦੇ ਹਾਂ ਕਿ ਲੋਕਾਂ ਦੀ ਗੱਲ ਲੋਕਾਂ ਵੱਲੋਂ ਹੀ ਹੋਵੇ । ਜਿਸ ਕਰਕੇ ਅਸੀ ਇਕ ਨਵੀਂ ਸ਼ੁਰੂਆਤ ਕਰ ਰਹੇ ਹਾਂ ਕਿ ਲੋਕਾਂ ਦਾ ਮੰਚ ਪੇਸ਼ ਕਰ ਰਹੇ ਹਾਂ । ਤੁਸੀ ਆਪਣੇ ਆਲੇ ਦੁਆਲੇ ਦੀ ਗੱਲ ਰੇਡਿਓ ਮਾਰਫਤ ਕਰੋ ਜਿਹਦੇ ਬਾਰੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਹੋਰ ਇਹ ਗੱਲ ਨਹੀਂ ਹੋਈ । ਅਸੀ ਚਾਹੁੰਦੇ ਹਾਂ ਕਿ ਲੋਕਾਂ ਦੀ ਆਪਣੀ ਗੱਲ ਉਹਨਾਂ ਦੀ ਆਪਣੀ ਚਰਚਾ ਹੋਵੇ । ਜਿਹਨਾਂ ਖਬਰਾਂ ਦੀ ਪਹਿਲਾਂ ਹੀ ਹੋਰ ਬਹੁਤ ਜ਼ਰੀਏ ਤੋਂ ਉਪਲਬਧਤਾ ਹੈ ਉਹਨਾਂ ਨੂੰ ਅਸੀ ਮੁੜ ਸੁਣਾਈਏ ਇਹਦਾ ਕੋਈ ਅਧਾਰ ਨਹੀਂ ।

ਦੂਜਾ ਇਹਨਾਂ ‘ਤੇ ਚਰਚਾ ਸਵੇਰੇ ਪ੍ਰੋਗਰਾਮ ਲਹਿਰਾਂ ‘ਚ ਵੀ ਹੋ ਜਾਂਦੀ ਹੈ । ਇਹਨਾਂ ਖਬਰਾਂ ਦਾ ਵਾਰ ਵਾਰ ਦੁਹਰਾਓ ਦਾ ਵੀ ਕੋਈ ਅਧਾਰ ਨਹੀਂ ਬਣਦਾ ਹੈ ।

ਇਸ ਤੋਂ ਇਲਾਵਾ ਸਾਡੀ ਕੌਸ਼ਿਸ਼ ਪੰਜਾਬ ਦੇ ਆਮ ਸਹਿਜ ਸੁਭਾਕੇ ਖੇਤਰੀ ਵਿਸ਼ਿਆਂ ‘ਤੇ ਕੰਮ ਕਰਨ ਦੀ ਹੈ ਅਤੇ ਰੇਡਿਓ ਨੂੰ ਕੰਮਕਾਰ ਦੌਰਾਨ ਆਮ ਲੋਕਾਈ ਦੀ ਅਰਾਮਦਾਇਕਤਾ ਤੱਕ ਪੇਸ਼ ਕਰਨ ਦਾ ਇਰਾਦਾ ਹੈ । ਉਮੀਦ ਹੈ ਕਿ ਇਸ ਨੁਕਤੇ ‘ਤੇ ਅਸੀ ਇਸ ਬਦਲ ਰਾਹੀਂ ਵੀ ਤੁਹਾਡੇ ਦਿਲ ਤੱਕ ਪਹੁੰਚਾਗੇ ।

0 Comments

Add a Comment

Your email address will not be published. Required fields are marked *