20,000 ਆਰ.ਟੀ.ਆਈ. ਦੀਆਂ ਅਰਜ਼ੀਆਂ ਦਾਖਿਲ ਕਰਨ ਵਾਲੇ ਇਕਬਾਲ ਸਿੰਘ ਨਾਲ ਇਕ ਮੁਲਾਕਾਤ

ਜਗਰਾਉਂ ਦੇ ਇਕਬਾਲ ਸਿੰਘ ਨੂੰ ਕਰੀਬ 13 ਸਾਲ ਦਾ ਸਮਾਂ ਲੱਗਾ ਅਤੇ 20,000 ਦੇ ਕਰੀਬ ਆਰ.ਟੀ.ਆਈ ਦਾਖਲ ਕਰਨੀਆਂ ਪਈਆਂ ਤਾਂ ਜਾ ਕੇ ਕਿਤੇ ਇਸ ਸ਼ਖ਼ਸ ਨੂੰ ਇਨਸਾਫ਼ ਨਸੀਬ ਹੋਇਆ। ਇਕਬਾਲ ਸਿੰਘ ਹੁਣ ਪਹਿਲੀ ਅਜਿਹੀ ਸ਼ਖ਼ਸੀਅਤ ਬਣ ਗਿਆ ਹੈ ਜਿਸ ਨੂੰ ਕਿ ਪੁਲਿਸ ਵੱਲੋਂ ਵੀ ਸਰਾਹਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਸਾਬਕਾ ਡੀ.ਜੀ.ਪੀ. ਰਜਿੰਦਰ ਸਿੰਘ ਨੇ ਵੱਲੋ ਇੱਥੋਂ ਤੱਕ ਵੀ ਕਿਹਾ ਗਿਆ ਹੈ ਕਿ ਪੀੜਿਤ ਵੱਲੋਂ ਬਹੁਤ ਜ਼ਿਆਦਾ ਤਸ਼ੱਦਦ ਸਹਿਨ ਕਰਨ ਦੇ ਬਾਵਜੂਦ ਵੀ ਪੀੜਿਤ ਨੇ ਹੌਂਸਲਾ ਨਹੀਂ ਹਾਰਿਆ ਅਤੇ ਉਹ ਕਰ ਵਿਖਾਇਆ ਜੋ ਕਿ ਅਸਲ ਵਿੱਚ ਪੁਲਿਸ ਨੂੰ ਕਰਨਾ ਚਾਹੀਦਾ ਸੀ।