ਲਾਲ ਸਿੰਘ ਦਿਲ ਪੰਜਾਬੀ ਕਵਿਤਾ ਦਾ ਇਨਕਲਾਬੀ ਕਵੀ ਜਿਹਨੇ ਪੰਜਾਬੀ ਸਮਾਜ ਦੀਆਂ ਸਿਆਸੀ,ਧਾਰਮਿਕ ਅਤੇ ਸਮਾਜਿਕ ਬਾਰੀਕੀਆਂ ਨੂੰ ਫੜ੍ਹਿਆ ਅਤੇ ਹਰਫਾਂ ਰਾਹੀਂ ਉਹਨਾਂ ‘ਤੇ ਚੋਟ ਕੀਤੀ
ਲਾਲ ਸਿੰਘ ਦਿਲ ਦਾ ਜ਼ਿੰਦਗੀਨਾਮਾ ਉਹਦੀ ਜ਼ਿੰਦਗੀ ਅੰਦਰਲੀ ਤੜਪ ਅਤੇ ਹੁੰਮਸ ਨੂੰ ਬਿਆਨ ਕਰਦਾ ਹੈ…
ਇਸ ਨੂੰ ਲੜੀਵਾਰ ਫਰਵਰੀ 2014 ਤੋਂ ਅਗਸਤ 2014 ਤੱਕ ਪੇਸ਼ ਕੀਤਾ ਗਿਆ
ਇਸ ਪ੍ਰੋਗਰਾਮ ਨੂੰ ਹਰਪ੍ਰੀਤ ਸਿੰਘ ਕਾਹਲੋਂ ਅਤੇ ਅਫ਼ਰੋਜ਼ ਅੰਮ੍ਰਿਤ ਵੱਲੋਂ ਪੇਸ਼ ਕੀਤਾ ਗਿਆ ਸੀ…ਪ੍ਰੇਮ ਪ੍ਰਕਾਸ਼,ਦੇਸਰਾਜ ਕਾਲੀ,ਅਜੇ ਭਰਦਵਾਜ,ਰੱਬੀ ਸ਼ੇਰਗਿੱਲ,ਨਿਰੁਪਮਾ ਦੱਤ ਹੁਣਾਂ ਇਸ ਨੂੰ ਬੇਹਤਰ ਬਣਾਉਣ ਲਈ ਆਪਣਾ ਸਾਥ ਦਿੱਤਾ…ਅਜੇ ਨੇ ਆਪਣੀ ਦਸਤਾਵੇਜ਼ੀ ਫ਼ਿਲਮ ‘ਕਿਤੇ ਮਿਲ ਵੇ ਮਾਹੀ’ ਜੋ ਕਿ ਲਾਲ ਸਿੰਘ ਦਿਲ ‘ਤੇ ਅਧਾਰਿਤ ਸੀ ਚੋਂ ਪ੍ਰੋਗਰਾਮ ਲਈ ਫੋਟੋਆਂ ਮਹੁੱਈਆ ਕਰਵਾਈਆਂ
ਹਰਮਨ ਰੇਡਿਓ ਦੀ ਇਸ ਖਾਸ ਸੀਰੀਜ਼ ਦੇ ਨਿਰਮਾਤਾ ਸਨ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ. ਇਸ ਪ੍ਰੋਗਰਾਮ ਦਾ ਵਿਚਾਰ, ਸੰਪਾਦਨਾ ਅਤੇ ਐਕਜ਼ੀਕਿਊਸ਼ਨ ਪ੍ਰੋਗਰਾਮਿੰਗ ਹੈੱਡ ਹਰਪ੍ਰੀਤ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ. ਤਕਨੀਕੀ ਅਤੇ ਵੈਬਸਾਈਟ ਪੇਸ਼ਕਾਰੀ ਡਾਇਰੈਕਟਰ ਇੰਡੀਆ ਅਤੇ ਤਕਨੀਕੀ ਨਿਰਦੇਸ਼ਕ ਸਰਬਜੀਤ ਸਿੰਘ ਵੱਲੋਂ ਕੀਤੀ ਗਈ. ਆਨ ਲਾਈਨ ਪ੍ਰੋਮੋਸ਼ਨ ਵੇਖਿਆ ਗਿਆ ਸਟੂਡਿਓ ਮੈਨੇਜਰ ਮਨਵਿੰਦਰ ਜੀਤ ਸਿੰਘ ਵੱਲੋਂ ਅਤੇ ਇਸ ਪ੍ਰੋਗਰਾਮ ਦੀ ਐਡੀਸ਼ਨਲ ਸਿਕ੍ਰਪਟਿੰਗ ਅਤੇ ਨਰੇਸ਼ਨ ਪੇਸ਼ਕਾਰੀ ਹਰਪ੍ਰੀਤ ਸਿੰਘ ਕਾਹਲੋਂ ਅਤੇ ਅਫ਼ਰੋਜ਼ ਅੰਮ੍ਰਿਤ ਵੱਲੋਂ ਕੀਤੀ ਗਈ. ਇਸ ਪ੍ਰੋਗਰਾਮ ਦੇ ਸਾਉਂਡ ਇੰਜੀਨਅਰ ਅਤੇ ਅਰੇਂਜਰ ਸਨ ਕ੍ਰਿਸ਼ਨਾ ਸ਼ਰਮਾ
0 Comments