ਇੱਕ ਦਿਨ ਕੈਨਬਰਾ ਤੋਂ ਪੱਛੋਂ ਨੂੰ ਪੈਂਦੀ ਜਮੀਨ ਤੇ ਫੈਡਰਲ ਪੁਲਸ ਦੇ ਦੋ ਅਫਸਰ ਗਸ਼ਤ ਕਰਦੇ ਹੋਏ ਪਹੁੰਚੇ। ਬਾਹਰ ਖੜੇ ਇੱਕ ਐਬੋਰਿਜ਼ਨਲ ਬਜ਼ੁਰਗ ਨਾਲ ਗਲਾਂ ਕਰਨ ਲੱਗੇ। ਅਫਸਰ ਨੇ ਬਜ਼ੁਰਗ ਨੂੰ ਕਿਹਾ “ਸਰ, ਅਸੀਂ ਤੇਰੀ ਜ਼ਮੀਨ ਦਾ ਮੁਆਇਨਾ ਕਰਨਾ ਹੈ ਕਿ ਕਿਤੇ ਤੁਸੀਂ ਇਥੇ ਗੈਰਕਾਨੂਨੀ ਨਸ਼ਿਆਂ ਦੀ ਖੇਤੀ ਤਾਂ ਨੀ ਕਰਦੇ” ਬਜ਼ੁਰਗ ਨੇ ਕੁਝ ਝਿਜਕਦੇ ਹੋਏ ਜਵਾਬ ਦਿੱਤਾ “ਠੀਕ ਹੈ, ਪਰ ਉਹ ਜਿੱਥੇ ਸ਼ੈਡ ਹੈ ਉਸ ਪਾਸੇ ਨਾ ਜਾਇਉ” ਉਸ ਪਾਸੇ ਨੂੰ ਇਸ਼ਾਰਾ ਕਰਦੇ ਹੋਏ ਕਿਹਾ।
ਪੁਲਸ ਵਾਲੇ ਨੇ ਆਪਣਾ ਸੁਰ ਉੱਚਾ ਕਰਦੇ ਹੋਏ ਕਿਹਾ “ਦੇਖੋ ਸਰ, ਮੇਰੇ ਕੋਲ ਫੈਡਰਲ (ਸੈਂਟਰ) ਸਰਕਾਰ ਤੋਂ ਪਾਵਰ ਹੈ!” ਉਸਨੇ ਪਿਛਲੀ ਜੇਬ ਵਿੱਚੋਂ ਏ.ਐਫ.ਪੀ(ਅਸਟ੍ਰੇਲੀਅਨ ਫੈਡਰਲ ਪੁਲੀਸ) ਦਾ ਬੱਲਾ ਕੱਢਕੇ ਐਬੋਰਿਜ਼ਨਲ ਬਜ਼ੁਰਗ ਸਾਹਮਣੇ ਪੇਸ਼ ਕੀਤਾ। “ਆਹ ਬੱਲਾ ਦੇਖਿਆ?! ਇਸਦਾ ਮਤਲਬ ਹੈ ਕਿ ਮੈਂ ਕਿਸੇ ਥਾਂ, ਕਦੋਂ ਵੀ, ਜਿਵੇਂ ਵੀ ਚਾਹਵਾਂ ਜਾ ਸਕਦਾਂ……ਕੋਈ ਸਵਾਲ ਨੀ ਕਰ ਸਕਦਾ, ਕੋਈ ਜਵਾਬਦੇਈ ਨੀ! ਮੇਟ, ਤੈਨੂੰ ਸਮਝ ਆਈ ਕਿ ਨਹੀਂ?” ਬਜ਼ੁਰਗ ਨੇ ਹਾਂ ਪੱਖੀ ਸਿਰ ਹਿਲਾਇਆ ਤੇ ਆਪਣਾ ਕੰਮ ਕਰਨ ਲੱਗਾ।
ਕੁੱਝ ਮਿਟਾਂ ਬਾਅਦ ਹੀ ਦੂਰੋਂ ਚੀਕ ਚਿਹਾੜਾ ਪੈਣ ਲੱਗਾ, ਬਜ਼ੁਰਗ ਨੇ ਸਿਰ ਉਤਾਂਹ ਕਰਕੇ ਦੇਖਿਆ ਤਾਂ ਉਹ ਅਫਸਰ ਆਪਣੀ ਜਾਨ ਬਚਾਉਦਾਂ ਹੋਇਆ ਭੱਜ ਰਿਹਾ ਸੀ। ਇੱਕ ਮਾਰੂ ਸਾਨ ਉਸ ਪਿੱਛੇ ਭਜ ਰਿਹਾ ਸੀ ਅਤੇ ਦੋੜ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਬਾੜ(ਫੈਨਸ) ਤਕ ਪਹੂੰਚਦੇ ਅਫਸਰ ਨੂੰ ਢਾਅ ਲੈਣਾ ਸੀ ਸਾਨ ਨੇ। ਅਫਸਰ ਬੁਰੀ ਤਰਾਂ ਡਰਿਆ ਹੋਇਆ ਜਾਨ ਬਚਾ ਰਿਹਾ ਸੀ।
ਬਜ਼ੁਰਗ ਨੇ ਆਪਣੀ ਕਹੀ ਥਾਂ ਹੀ ਸੁੱਟੀ ਅਤੇ ਤੇਜੀ ਨਾਲ ਫੈਨਸ ਵੱਲ ਨੂੰ ਭਜਿਆ ਤੇ ਉੱਚੀ ਦੇਣੀ ਅਫਸਰ ਨੂੰ ਆਵਾਜ ਦੇ ਕੇ ਕਹਿਣ ਲੱਗਾ “ਤੇਰਾ ਬੱਲਾ, ਤੇਰਾ ਬੱਲਾ, ਸਾਲਿਆ ਇਹਨੂੰ ਆਪਣਾ ਬੱਲਾ ਦਖਾਲ…ਬੱਲਾ…”
ਅਜਾਦੀ ਦੀ ਭਾਵਨਾ ਆਮ ਬੰਦੇ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਗੁਲਾਮੀ ਦੀ ਭਾਵਨਾ ਜੋਰ ਅਤੇ ਸਿਰੜ ਨਾਲ ਹੀ ਖਤਮ।
ਅਮਨਦੀਪ ਸਿੰਘ ਸਿੱਧੂ
(ਇਹ ਕਿੱਸਾ ਅੰਗਰੇਜ਼ੀ ਤੋਂ ਉੱਲਥਾ ਕੀਤਾ ਗਿਆ ਹੈ)
0 Comments