ਬਹੁਤ ਸਾਰੇ ਸੰਦੇਸ਼ ਅਤੇ ਹਰਮਨ ਰੇਡਿਓ ਦੇ ਵਿਹੜੇ ‘ਚ ਪਹੁੰਚੇ ਤੋਹਫਿਆਂ ਸਦਕੇ ਜਿਸ ਖੁਸ਼ੀ ਦਾ ਅਹਿਸਾਸ ਸਾਨੂੰ ਹੋ ਰਿਹਾ ਹੈ ਉਹ ਸ਼ਬਦਾਂ ਦੀ ਜਕੜ ‘ਚ ਨਹੀਂ ਆ ਸਕਦਾ…ਇਸ ਰੇਡਿਓ ਨਾਲ ਸਾਡਾ ਇਸ਼ਕ ਅਤੇ ਉਸੇ ਇਸ਼ਕ ‘ਚ ਹਰਮਨ ਟੀਮ ਨੇ ਹਮੇਸ਼ਾ ਆਪਣਾ ਸਰਵੋਤਮ ਦੇਣ ਦੀ ਕੌਸ਼ਿਸ਼ ਕੀਤੀ ਹੈ…ਦੋਸਤੋ ਸਾਡੇ ‘ਤੇ ਹੁਣ ਹੋਰ ਜ਼ਿਆਦਾ ਦਬਾਅ ਹੈ ਕਿ ਅਸੀ ਤੁਹਾਡੀਆਂ ਉਮੀਦਾਂ ਤੋਂ ਕਦੀ ਖੁੰਝ ਨਾ ਜਾਈਏ…ਪਰ ਫੇਰ ਤੁਹਾਡਾ ਹੀ ਪਿਆਰ ਹੈ ਜੋ ਸਾਨੂੰ ਦੁਬਾਰਾ ਦੁਬਾਰਾ ਵਾਰ ਵਾਰ ਹੋਂਸਲਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਕਰੋ ਹੋਰ ਵਧੀਆ ਕਰੋ ਅਸੀ ਤੁਹਾਡੇ ਨਾਲ ਹਾਂ…
ਸ਼ੁਕਰੀਆ ਦੁਆਵਾਂ ਲਈ…
ਸ਼ੁਕਰੀਆ ਯਾਦ ਰੱਖਣ ਲਈ…
ਸ਼ੁਕਰੀਆ ਸਾਡੇ ਨਾਲ ਸਟੂਡਿਓ ਦੇ ਓਸ ਪਾਰ ਰਿਸ਼ਤਾ ਜੋੜਣ ਲਈ…
ਅਵਾਜ਼ ਦਾ ਇਹ ਕਾਫਲਾ ਬਹੁਤ ਜਸ਼ਨ ਭਰਿਆ ਹੈ…ਇਸ ‘ਚ ਸਾਡਾ ਹੋਣਾ ਤੁਹਾਡੇ ਤੋਂ ਹੈ…ਜਿਵੇਂ ਤੁਸੀ ‘ਦਿਲ ਵਾਲੀ ਗੱਲ,ਲਹਿਰਾਂ,ਹਰਮਨ ਮਿਊਜ਼ਿਕ ਜੰਕਸ਼ਨ,ਖ਼ਬਰਸਾਰ,ਖ਼ਬਰਸਾਰ ਸੱਥ,ਦਿਲ ਤੋਂ,ਵਿਜ਼ਨ ਆਫ ਲਾਈਫ,ਪੰਜਾਬ ਡਾਇਰੀਜ਼,ਸਾਹਿਤ ਦੇ ਅੰਗ ਸੰਗ,ਮਾਈਗਰੇਸ਼ਨ ਮੈਟਰਜ਼,ਮਹਿਕਦੀਆਂ ਯਾਦਾਂ ਨੂੰ ਪਿਆਰ ਦਿੰਦੇ ਹੋ…ਉਹ ਬਹੁਤ ਖ਼ੂਬਸੂਰਤ ਅਹਿਸਾਸ ਹੈ…ਡਾਇਰੈਕਟਰ ਅਮਨਦੀਪ ਸਿੱਧੂ ਹੁਣਾਂ ਦਾ ਸ਼ੁਰੂ ਤੋਂ ਹੀ ਸੁਫ਼ਨਾ ਰਿਹਾ ਹੈ ਕਿ ਅਸੀ ਸਰੋਤਿਆਂ ਲਈ ਜਜ਼ਬਾ ਅਤੇ ਦਿਲ ਮੁਹੱਬਤਾਂ ਭਰਿਆ ਅਤੇ ਮਨੁੱਖਤਾਵਾਦੀ ਰੱਖੀਏ…ਇਸੇ ਸੋਚ ਨੂੰ ਭਾਅ ਮਿੰਟੂ ਬਰਾੜ ਹੁਣਾਂ ਆਪਣਾ ਸਾਥ ਦਿੱਤਾ,ਸਰਬਜੀਤ ਸਿੰਘ ਹੁਣਾਂ ਆਪਣੇ ਸਮਰਪਣ ਸਦਕੇ ਇਹਨੂੰ ਪਰਵਾਜ਼ ਦਿੱਤੀ,ਇਸੇ ਕਾਫਲੇ ‘ਚ ਹਰਪ੍ਰੀਤ ਕਾਹਲੋਂ ਹੁਣਾਂ ਦੀ ਕੌਸ਼ਿਸ਼ ਰਹੀ ਹੈ ਕਿ ਚੰਗੀ ਪ੍ਰੋਗਰਾਮਿੰਗ ‘ਤੇ ਕੰਮ ਹੁੰਦਾ ਰਹੇ..ਹਰਮਨ ਪਰਿਵਾਰ ‘ਚ ਰਿਸ਼ੀ ਗੁਲਾਟੀ,ਭੈਣ ਅਮਰਦੀਪ ਕੌਰ,ਬੋਬੀ ਸਿੱਧੂ,ਨਾਗਰਾ,ਦਲਜੀਤ ਸਿੰਘ,ਦਲਜੀਤ ਸਿੰਘ ਅੰਮ੍ਰਿਤਸਰ,ਕਰਨਬੀਰ ਸਿੰਘ,ਮਾਂਗਟ,ਗੁਰਪ੍ਰੀਤ ਗਿੱਲ,ਅਮਰੀਕ ਸਿੰਘ ਫਲੌਰਾ,ਰਮਨਦੀਪ,ਜਸਪਾਲ ਸੰਧੂ ਇਹ ਉਹ ਸਾਥੀ ਨੇ ਜਿਹਨਾਂ ਆਪਣੇ ਸਮੇਂ ਨੂੰ ਹਰਮਨ ਰੇਡਿਓ ਦੀ ਬੁਨਿਆਦ ਮਜ਼ਬੂਤ ਕਰਨ ਲਈ ਨਿਰ ਸਵਾਰਥ ਆਪਣਾ ਸਮਾਂ ਸੋਂਪ ਦਿੱਤਾ… .ਇਸੇ ਸ਼ਿੱਦਤ ਨੂੰ ਬਲਰਾਜ ਪੰਨੂੰ,ਸਫ਼ਰ ਜੀਤ,ਸੀਮਾ ਸ਼ਰਮਾ,ਮਨਦੀਪ ਢਿੱਲੋਂ,ਗੁਰਦੀਪ ਗਰੇਵਾਲ,ਬਾਈ ਮਨਜੀਤ ਸਿੰਘ ਰਾਜਪੁਰਾ,ਪਰਮਜੀਤ ਸਿੰਘ,ਨਿਧੀ ਸ਼ਰਮਾ,ਸਟੂਡਿਓ ਮੈਨੇਜਰ ਮਨਵਿੰਦਰ ਜੀਤ ਸਿੰਘ ਅਤੇ ਸਭ ਤੋਂ ਖਾਸ ਸਾਡੀ ਭੈਣ ਇੰਦਰਜੀਤ ਕੌਰ ਰੂਬੀ ਹੁਣਾਂ ਆਪਣੇ ਸਿਰੜ ਸਦਕੇ ਇਹਨੂੰ ਅਵਾਜ਼ ਦੀ ਕੈਨਵਸ ‘ਤੇ ਜ਼ਿੰਦਾ ਕਰ ਦਿੱਤਾ…ਸਾਡੇ ਸਾਉਂਡ ਐਡੀਟਰ ਕਮ ਇੰਜੀਨਅਰ ਕ੍ਰਿਸ਼ਨਾ ਸ਼ਰਮਾ ਨੇ ਹਰ ਪ੍ਰੋਗਰਾਮ ਨੂੰ ਥਿਰਕਣ ਦਿੱਤੀ ਉਹਨਾਂ ਦਾ ਵੀ ਧੰਨਵਾਦ…
ਅਫ਼ਰੋਜ਼ ਅੰਮ੍ਰਿਤ ਦਾ ਜਾਣਾ,ਸਾਥੋਂ ਵਿਛੜਣਾ ਦੁਖਦਾਈ ਬਹੁਤ ਸੀ…ਪਰ ਉਹਦੇ ਵੱਲੋਂ ਕੀਤੇ ਪ੍ਰੋਗਰਾਮ ਕੁਦਰਤ ਵਾਣੀ,ਸਾਹਿਤ ਦੇ ਅੰਗ ਸੰਗ,ਸਾਹਿਤ ਸਟੂਡਿਓ-ਰੂਹਦਾਰੀਆਂ ਲਾਲ ਸਿੰਘ ਦਿਲ ਅੱਜ ਵੀ ਉਹਦੀ ਅਵਾਜ਼ ਰਾਹੀਂ ਸਾਡੇ ‘ਚ ਆਪਣੀ ਹਾਜ਼ਰੀ ਲਵਾ ਦਿੰਦਾ ਹੈ…
ਦੋਸਤੋ ਇਹੋ ਜ਼ਿੰਦਗੀ ਹੈ….. !
ਭਾਜੀ ਅਮਨਦੀਪ ਸਿੰਘ ਸਿੱਧੂ ਹੁਣੀ ਆਪਣੀਆਂ ਖੁਸ਼ਨੁਮਾ ਗੱਲਾਂ ਨਾਲ ਜਿਵੇਂ ਪੂਰੇ ਹਰਮਨ ਪਰਿਵਾਰ ਨੂੰ ਹੋਂਸਲਾ,ਰਚਨਾਤਮਕ ਮਾਹੌਲ ਅਤੇ ਹੁੰਗਾਰਾ ਦਿੰਦੇ ਹਨ ਉਸ ਸਦਕੇ ਹਰਮਨ ਰੇਡਿਓ ਆਉਣ ਵਾਲੇ ਸਮੇਂ ‘ਚ ਹੋਰ ਵੀ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਅਵਾਜ਼ ਮਾਰਫਤ ਤੁਹਾਡੇ ਤੱਕ ਲਿਆ ਰਿਹਾ ਹੈ…ਸੋ ਬਹੁਤਾ ਨਾ ਕਹਿੰਦੇ ਹੋਏ ਅਤੇ ਇਸ ਵਾਦੇ ਨਾਲ ਕਿ ਬਾਕੀ ਗੱਲਾਂ ਰੇਡਿਓ ‘ਤੇ ਅਵਾਜ਼ ਸੰਗ ਹੋਣਗੀਆਂ ਤੁਹਾਡੇ ਸਾਥ ਸੰਗ ਪਹੁੰਚੀਆਂ ਦੁਆਵਾਂ,ਤੋਹਫੇ,ਜਨਮ ਦਿਨ ਦਾਅਵਤ,ਆਉਣ ਵਾਲੀ ਪ੍ਰੋਗਰਾਮਿੰਗ ਤਸਵੀਰਾਂ ਸੰਗ
Some wishes we received through email also got voice msg via what’s app
Here we published some wishes from our large and truly listeners
Khuda kaise karun shukriya is din ke liye
Jis din tumhe dharti pe bheja hamare liye
Naa jaane kyon main intezaar kar raha tha
Shayad janmdin hai harman radeo tumhara iss liye
Meri har ek dua hai teri lambi umar ke liye
Dil khud jaanta hai tu na ho dhadkega kis k liye.
From:Harnam Singh
Hello everyone this is Brar family from California USA…. wishing you
all and all the listener Happy anniversary to Harman radio.. It’s been
more than 5 months since we all are listening to Harman Radio and you
all doing a great job!! Love the program like always… Wishing you
all long long life and love you all… Dad bought cake for you all
and Harman Radio listeners on today’s day….
Thank you
From: Brar family California USA
Happy happy anniversary to all representatives f the HARMAN RADIO! Really harman radio is the best cultral punjabi
radio amongst all radio’s & specially u Taya hats off to u u r d
best character f dis radio i m just listening dis radio just b’cause f
u taya u make me feel so relaxed & distressed enjoy hv fun Luv u
mandy sir gerwal g Dj titu Play any romantic song dedicated to my
fiancee my luv Ruby
From:Sunny Melbourne
Ssa to all team
Congratulations to Harmanradio plzz all teams are great. Plzz
continues it is really great for Punjabi community
Whisking all the best in future
From: Jaspal Sarao sydney
Heartiest congratulations for cmpleting 4 years….jeonde vasde
raho…..baharli countries ch bot stress aa…tuhada program sun k bot
stress ght jndi aa….n bot khushi mildi ae…bs edaan e sb nu khush
krde raho…n gud luk fr further yearr…
From: Gurbir Kaur Canada
One Comment
Hii
Can i be a radio jockey?