“TV gives everyone an image, but Radio gives birth to a million images in a million Brains.” Peggy Nooman
ਮੈਂ ਸੰਚਾਰ ਦੇ ਕਿਸੇ ਜ਼ਰੀਏ ਦੀ ਆਲੋਚਨਾ ਨਹੀਂ ਕਰਦਾ।ਹਾਂ ਇਹ ਜ਼ਰੂਰ ਹੈ ਕਿ ਰੇਡਿਓ ਜਿਸ ਅੰਦਾਜ਼ ਨਾਲ ਹਜ਼ਾਰਾਂ ਤਸਵੀਰਾਂ ਨੂੰ ਸ਼ਬਦ ਦਿੰਦਾ ਹੈ…ਉਹ ਵਜੂਦ ਮਿਲਣ ਵਰਗਾ ਤਜਰਬਾ ਹੀ ਲੱਗਦਾ ਹੈ।ਰੇਡਿਓ ਨੇ ਆਪਣੀ ਢਾਂਚੇ ਨੂੰ ਬਹੁਤ ਪਰਤਾਂ ‘ਚ ਬਦਲਿਆ ਹੈ।ਰੇਡਿਓ ਕੋਲ ਅਜਿਹੀ ਸ਼ਬਦਾਵਲੀ ਹੈ ਜੋ ਸ਼ਾਇਦ ਟੀਵੀ ਕੋਲ ਨਹੀਂ।ਅੱਜ ਵੀ ਜਿਸ ਅੰਦਾਜ਼ ਨਾਲ ਸਿਆਸਤ ਉੱਤੇ ਰੇਡਿਓ ਵਿਅੰਗ ਕਰਦਾ ਹੈ ਉਹ ਕੋਈ ਹੋਰ ਮਾਰਫਤ ਨਹੀਂ ਕਰ ਸਕਿਆ।ਰੇਡਿਓ ਨੇ ਜਾਣਕਾਰੀ ਨੂੰ ਕੋਰਾ ਗਿਆਨ ਨਹੀਂ ਬਣਾਇਆ…ਹਾਸੇ ਨੂੰ ਫੂਹੜ ਪੰਚ ਨਹੀਂ ਹੋਣ ਦਿੱਤਾ…ਇਹਨੇ ਅਜਿਹੀ ਖੁਰਾਕ ਤਿਆਰ ਕੀਤੀ ਜੋ ਸੋਖਿਆਂ ਪਚ ਸਕੇ…
The Times of India ‘ਚ ਅਮਨਿੰਦਰ ਸ਼ਰਮਾ ਦੀ ਸਟੋਰੀ ਅੱਜ ਵੀ ਯਾਦ ਹੈ ਜਿਸ ‘ਚ ਵੈੱਬ ਰੇਡਿਓ ਦੀ ਨਵੀਂ ਕ੍ਰਾਂਤੀ ਦਾ ਜ਼ਿਕਰ ਸੀ।ਇਸੇ ਜ਼ਿਕਰ ਨੂੰ ਖਾਸ ਕੀਤਾ ਸਾਰੇ ਸਰੋਤਿਆਂ ਨੇ…ਉਹਨਾਂ ਦਾ ਪਿਆਰ ਅਤੇ ਉਸੇ ਪਿਆਰ ਸਦਕੇ ਰੇਡਿਓ ‘ਚ ਆਏ ਵਿਸ਼ਾਵਸ ਨਾਲ ਅਸੀ ਹਮੇਸ਼ਾ ਕੁਝ ਵੱਖਰਾ ਕਰਨ ਦੀ ਪ੍ਰੇਰਣਾ ਥੱਲੇ ਰਹੇ…ਮਨਦੀਪ ਢਿੱਲੋਂ,ਗੁਰਦੀਪ ਗਰੇਵਾਲ ਅਤੇ ਤਾਏ ਬਿਸ਼ਨ ਸਿੰਘ ਨਾਲ ਹਰਮਨ ਮਿਊਜ਼ਿਕ ਜੰਕਸ਼ਨ ਸਿਰਫ ਹਾਸੇ ਠੱਠੇ ਤੱਕ ਸੀਮਤ ਨਹੀਂ ਸੀ।ਇਹ ਠੇਠ ਦਿਹਾਤੀ ਹਾਸਰਸ ਦਾ ਅੰਲਕਾਰ ਸੀ।ਸੱਥ ਖ਼ਬਰਸਾਰ ‘ਚ ਹਰ ਵਿਸ਼ੇ ਨਾਲ ਸਾਰਥਕ ਚਰਚਾ ਨੂੰ ਕਰਨਾ ਮੇਰੇ ਸੰਗ,ਬਲਰਾਜ ਪੰਨੂੰ ਨਾਲ ਆਮ ਰੁਝਾਨ ਤੋਂ ਵੱਖਰੀ ਖ਼ਬਰਾਂ ਤੋਂ ਓਹਲੇ ਦੀ ਖ਼ਬਰ ਕਰਕੇ ਸੰਵਾਦ ਨੂੰ ਇੱਕ ਵਜ਼ਨ ਦੇਣਾ ਸਾਡੀ ਸਾਰਥਕ ਕੌਸ਼ਿਸ਼ ਸੀ। ਰਾਤ ਨੂੰ ਰੋਜ਼ਾਨਾ ਕਹਾਣੀਆਂ ਸੰਗ ਸਫ਼ਰ ਜੀਤ ਦਾ ‘ਹਰਫ਼ਾਂ ਦੀ ਰਾਤ’ ਸਾਹਿਤ ਅਤੇ ਗੀਤਾਂ ਰਾਹੀਂ ਰਾਤ ਦੇ ਸਫ਼ਰ ਨੂੰ ਲੋਰੀ ਅਤੇ ਇਸ਼ਕ ਦੀ ਰਾਹ ਗੁਜ਼ਰ ਕਰਨ ਦਾ ਇਰਾਦਾ ਸੀ।
ਇੰਦਰਜੀਤ ਕੌਰ ਰੂਬੀ ਨਾਲ ਪੰਜਾਬ ਡਾਇਰੀਜ਼ ( ਰੂਹ ਦੀਆਂ ਗੱਲਾਂ ) ਤੇਜਾਬੀ ਹਮਲੇ ਨਾਲ ਜੂਝ ਰਹੀ ਕੁੜੀ ਦੀ ਜ਼ੁਬਾਨੀ ਉਹਦੇ ਹੌਂਸਲੇ ਦੀ ਗਾਥਾ ਵੀ ਸੀ ਅਤੇ ਜ਼ੁਲਮ ਦੇ ਖਿਲਾਫ ਅਵਾਜ਼ ਵੀ ਅਤੇ ਹਾਰਿਆਂ ਹੋਇਆ ਲਈ ਉਮੀਦ ਵੀ…
ਮਨਜੀਤ ਸਿੰਘ ਰਾਜਪੁਰਾ ਦੇ ਨਾਲ ਬਾਤਾਂ ਪੁਆਧ ਕੀਆਂ ਪੰਜਾਬ ਦੇ ਭੌਗੋਲਿਕ ਸੁਭਾਅ ਨੂੰ ਸਮਝਨ ਦਾ ਇਰਾਦਾ ਸੀ ਅਤੇ ਇਸ Liberalization+ Privatization+Globalization ਮਾਰਫਤ ਦੇ ਦੌਰ ‘ਚ ਆਪਣੇ ਮਹੱਲੇ ਨੂੰ ਮੁੜ ਤੋਂ ਲੱਭਣ ਦਾ ਨਜ਼ਰੀਆ ਸੀ…
ਮਹਾਤਾਮਾ ਗਾਂਧੀ ਨੇ ਕਿਹਾ ਸੀ ਕਿ ਉਹ ਆਉਣ ਵਾਲੇ ਸਮੇਂ ਦੀ ਕ੍ਰਾਂਤੀ ਰੇਡਿਓ ‘ਚ ਵੇਖਦੇ ਹਨ…
ਹਜ਼ਾਰਾ ਸੁਣਨ ਵਾਲਿਆਂ ਦੇ ਨਾਮ……ਜਿਹਨਾਂ ਨੇ ਅਲਫ਼ਾਜ਼ ਸੁਣੇ
ਵਰਲਡ ਰੇਡਿਓ ਦਿਹਾੜੇ ‘ਤੇ
ਜ਼ਿੰਦਗੀ ਦਾ ਗੀਤ…ਜ਼ਿੰਦਗੀ ਦੇ ਨਾਲ
0 Comments