ਸੱਚ ਜਾਣਿਓ ਅਵਾਜ਼ ਦਾ ਸੰਸਾਰ ਬਹੁਤ ਖੂਬਸੂਰਤ ਹੈ ਕਿਉਂ ਕਿ ਇਹ ਅਹਿਸਾਸ ਕਰਾਉਂਦਾ ਹੈ ਕਿ ਤੁਸੀ ਇੱਕਲੇ ਨਹੀਂ।ਸੰਚਾਰ ਦੇ ਸੰਸਾਰ ‘ਚ ਵੈੱਬ ਰੇਡਿਓ ਨੇ ਬਹੁਤ ਖੂਬਸੂਰਤ ਸਫ਼ਰ ਤੈਅ ਕੀਤਾ ਹੈ…ਸਮਾਰਟ ਫੋਨ ਦੇ ਨਾਲ ਨਾਲ ਵੈੱਬ ਰੇਡਿਓ ਹੋਰ ਜਵਾਨ ਹੁੰਦੇ ਗਏ…ਇਸੇ ‘ਚ ਸਾਡੀ ਜ਼ਿੰਦਗੀ ਦਾ ਜਸ਼ਨ 5ਵੇਂ ਵਰ੍ਹੇ ‘ਚ ਦਾਖਲ ਹੋ ਚੁੱਕਾ ਹੈ।ਹਰਮਨ ਰੇਡਿਓ ਅਸਟ੍ਰੇਲੀਆ ਦੀ ਇਸ ਵਰ੍ਹੇ ਗੰਢ ਨੂੰ ਖੂਬਸੂਰਤ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ…ਕਿਉਂ ਕਿ ਸਟੂਡਿਓ ਦੇ ਇਸ ਪਾਰ ਤੋਂ ਅਵਾਜ਼ ਤੁਹਾਡੇ ਦਿਲ ਤੱਕ ਇਤਮੀਨਾਨ ਦੀ ਦਸਤਖ ਦਿੰਦੀ ਹੈ…ਇਹ ਸਾਨੂੰ ਤੁਹਾਡੀਆਂ ਦੁਆਵਾਂ ਤੋਂ ਹੀ ਪਤਾ ਲੱਗਦਾ ਹੈ…ਸ਼ੁਕਰੀਆਂ ਸਾਥ ਦੇਣ ਲਈ…ਸਾਡੇ 4 ਸਾਲ ਤੁਹਾਡੇ ਕਰਕੇ…ਸਾਡਾ 5ਵਾਂ ਸਾਲ ਵੀ ਤੁਹਾਨੂੰ ਸਮਰਪਿਤ
0 Comments