ਇਸ ਤੋਂ ਮੁਨਕਰ ਨਹੀਂ ਕਿ ਕਿਸੇ ਵੀ ਮਿਸ਼ਨ ‘ਚ ਲੰਮਾ ਸੰਘਰਸ਼ ਅਤੇ ਉਸ ਲਈ ਸਮਰਪਣ ਮੁੱਢਲੀ ਸ਼ਰਤ ਹੁੰਦਾ ਹੈ…19 ਮਾਰਚ ਨੂੰ ਹਰਮਨ ਰੇਡਿਓ ਆਪਣੀ ਵਰ੍ਹੇਗੰਢ ਨਾਲ ਹੋਰ ਜਵਾਨ ਹੋ ਜਾਵੇਗਾ…ਵਰਲਡ ਰੇਡਿਓ ਦਿਹਾੜੇ ‘ਤੇ ਉਹਨਾਂ ਸਰੋਤਿਆਂ ਦਾ ਧੰਨਵਾਦ ਜਿਹਨਾਂ ਨੇ ਇਸ ਲਈ ਆਪਣੀ ਦਿਵਾਨਗੀ ਵਿਖਾਈ…ਇਹ ਅਵਾਜ਼ ਹਮੇਸ਼ਾ ਚਲਦੀ ਰਹੇਗੀ…ਹੋਰ ਵੀ ਬਹੁਤ ਸ਼ਾਨਦਾਰ ਕੰਮ ਕਰਨੇ ਬਾਕੀ ਹਨ…ਇਸ ਸਾਰੇ ਰੇਡਿਓਨਾਮਾ ‘ਚ ‘ਲਹਿਰਾਂ’ ਦਾ ਜ਼ਿਕਰ ਕਰਨਾ ਵੀ ਬਣਦਾ ਹੈ…ਇਸ ਪ੍ਰੋਗਰਾਮ ਸੰਗ ਅਸਟ੍ਰੇਲੀਆ ਵਾਲੇ ਸਾਡੇ ਪੰਜਾਬੀ ਵੀਰ ਅਤੇ ਭੈਣਾਂ ਸਵੇਰ ਦੀ ਸ਼ੁਰੂਆਤ ਕਰਦੇ ਹਨ। ‘ਦਿਲ ਵਾਲੀ ਗੱਲ’ ਅਮਨਦੀਪ ਸਿੰਘ ਸਿੱਧੂ ਹੁਣਾਂ ਦਾ ਪ੍ਰੋਗਰਾਮ ਆਪਣੇ ਮਿਜਾਜ਼ ‘ਚ ਹੀ ਲੋਕਾਂ ਦਾ,ਲੋਕਾਂ ਸੰਗ ਪ੍ਰੋਗਰਾਮ ਹੈ…ਇਸ ਵਿਜ਼ਨ ਲਈ ਅਤੇ ਹਰਮਨ ਰੇਡਿਓ ਵਰਗੇ ਰੇਡਿਓ ਘਰ ਨੂੰ ਬਣਾਉਣ ਲਈ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਹੁਣਾਂ ਦਾ ਵੀ ਸ਼ੁਕਰੀਆ…ਜਿਹਨਾਂ ਇਹ ਸੋਚਿਆ ਕਿ ਫ੍ਰਕੈਂਸੀ ਮੋਡਿਊਲੇਸ਼ਨ ਤੋਂ ਪਾਰ ਵੈਬ ਰੇਡਿਓ ‘ਚ ਕ੍ਰਾਂਤੀ ਆ ਸਕਦੀ ਹੈ ਅਤੇ ਇਹ ਪਰਵਾਸੀ ਭਾਰਤੀਆਂ ਲਈ ਬੇਗਾਨੀ ਧਰਤੀ ‘ਤੇ ਅਪਣਤ ਦੀ ਮਹਿਕ ਵੀ ਖਿਲਾਰ ਸਕਦਾ ਹੈ
ਇਸ ਪਰਿਵਾਰ ‘ਚ ਮਿੰਟੂ ਬਰਾੜ, ਭੈਣ ਅਮਰਦੀਪ ਕੌਰ, ਦਲਜੀਤ ਸਿੰਘ, ਮਨਵਿੰਦਰ ਸਿੰਘ ਅਤੇ ਸਮੂਹ ਸਾਥੀ ਵਧਾਈ ਦੇ ਪਾਤਰ ਹਨ…ਸਰਬਜੀਤ ਸਿੰਘ ਬਾਰੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਉਹ ਹਰਮਨ ਰੇਡਿਓ ਦੀ ਰੀੜ ਦੀ ਹੱਡੀ ਹੈ…
0 Comments